ਬਹੁਤ ਸਾਰੇ ਲੋਕਾਂ ਨੂੰ ਨੋਨਵੇਜ(ਮਾਸਾਹਾਰੀ)ਖਾਣਾ ਪਸੰਦ ਨਹੀਂ ਹੁੰਦਾ ਪਰ ਅੱਜ ਅਸੀਂ ਤੁਹਾਨੂੰ ਇਕ ਨਵੀਂ ਡਿਸ਼ ਦੇ ਬਾਰੇ ਦੱਸਾਂਗੇ, ਜਿਸ ਨੂੰ ਖਾ ਕੇ ਤੁਹਾਨੂੰ ਨੋਨਵੇਜ ਦਾ ਹੀ ਸਵਾਦ ਆਵੇਗਾ। ਇਸ ਡਿਸ਼ ਦਾ ਨਾਮ ਹੈ ਸੋਇਆਬੀਨ ਚਾਪ। ਇਹ ਖਾਣ 'ਚ ਵੀ ਸਵਾਦ ਲੱਗਦੀ ਹੈ ਅਤੇ ਬਣਾਉਣ 'ਚ ਵੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ:
- 250 ਗ੍ਰਾਮ ਸੋਇਆ ਚਾਪ
- 3 ਟਮਾਟਰ
- 1 ਅਦਰਕ
- 1 ਹਰੀ ਮਿਰਚ
- 3-4 ਵੱਡੇ ਚਮਚ ਤੇਲ
- 100 ਗ੍ਰਾਮ ਕ੍ਰੀਮ
- 1 ਚੁਟਕੀ ਹੀਂਗ
- 1 ਛੋਟੀ ਇਲਾਇਚੀ
- 1 ਛੋਟਾ ਚਮਚ ਜੀਰਾ
- ਹਰਾ ਧਨੀਆਂ(ਬਾਰੀਕ ਕੱਟਿਆ ਹੋਇਆ)
- ਅੱਧਾ ਚਮਚ ਹਲਦੀ ਪਾਊਡਰ
- ਅੱਧਾ ਚਮਚ ਲਾਲ ਮਿਰਚ ਪਾਊਡਰ
- ਅੱਧਾ ਚਮਚ ਗਰਮ ਮਸਾਲਾ
- 1 ਛੋਟਾ ਚਮਚ ਕਸੂਰੀ ਮੇਥੀ
- ਨਮਕ(ਜ਼ਰੂਰਤ ਅਨੁਸਾਰ)
ਬਣਾਉਣ ਲਈ ਵਿਧੀ:
- ਸੋਇਆ ਚਾਪ ਨੂੰ ਆਪਣੇ ਹਿਸਾਬ ਦੇ ਟੁਕੜਿਆਂ 'ਚ ਕੱਟ ਲਓ।
- ਫਿਰ ਪੈਨ 'ਚ ਤੇਲ ਗਰਮ ਕਰੋ ਅਤੇ ਉਸ 'ਚ ਚਾਪ ਪਾ ਕੇ ਹਲਕਾ ਸੁਨਹਿਰਾ ਹੋਣ ਤੱਕ ਭੁੰਨ੍ਹ ਲਓ।
- ਹੁਣ ਟਮਾਟਰ, ਅਦਰਕ, ਹਰੀ ਮਿਰਚ ਦਾ ਪੇਸਟ ਬਣਾ ਲਓ।
- ਫਿਰ ਪੈਨ 'ਚ ਤੇਲ ਗਰਮ ਕਰੋ ਅਤੇ ਉਸ 'ਚ ਜੀਰਾ, ਹੀਂਗ, ਲਾਲ ਮਿਰਚ ਪਾਊਡਰ,ਗਰਮ ਮਸਾਲਾ, ਹਲਦੀ, ਲੌਂਗ, ਕਸੂਰੀ ਮੇਥੀ ਅਤੇ ਇਲਾਇਚੀ ਛਿੱਲ ਕੇ ਪਾ ਦਿਓ। ਮਸਾਲਿਆਂ ਨੂੰ ਹਲਕਾ ਸੁਨਹਿਰਾ ਹੋਣ ਤੱਕ ਭੁੰਨੋ ਅਤੇ ਇਸ 'ਚ ਟਮਾਟਰ, ਅਦਰਕ ਅਤੇ ਹਰੀ ਮਿਰਚ ਦਾ ਪੇਸਟ ਪਾ ਕੇ ਮਿਕਸ ਕਰ ਲਓ।
- ਮਸਾਲੇ ਨੂੰ ਤੇਲ ਤੋਂ ਅਲੱਗ ਹੋਣ ਤੱਕ ਭੁੰਨੋ ਅਤੇ ਫਿਰ ਕ੍ਰੀਮ ਪਾ ਕੇ ਲਗਾਤਾਰ ਚਲਾਓ ਅਤੇ ਮਸਾਲੇ 'ਚ ਉਬਾਲ ਆਉਣ ਤੱਕ ਪਕਾਓ।
- ਮਸਾਲੇ 'ਚ ਉਬਾਲ ਆਉਣ ਤੱਕ ਅੱਧਾ ਕੱਪ ਪਾਣੀ ਪਾ ਕੇ ਲਗਾਤਾਰ ਚਲਾਓ ਅਤੇ ਫਿਰ ਤੋਂ ਉਬਾਲ ਆਉਣ ਤੱਕ ਪਕਾਓ।
- ਹੁਣ ਥੌੜਾ ਜਿਹਾ ਧਨੀਆਂ ਪਾ ਕੇ ਗ੍ਰੇਵੀ 'ਚ ਮਿਲਾ ਦਿਓ।
- ਗ੍ਰੇਵੀ ਨੂੰ ਉਬਾਲ ਆਉਣ ਤੋਂ ਬਾਅਦ ਇਸ 'ਚ ਨਮਕ ਅਤੇ ਸੋਇਆ ਚਾਪ ਪਾ ਕੇ ਮਿਕਸ ਕਰ ਲਓ।
- ਘੱਟ ਗੈਸ 'ਤੇ ਸਬਜ਼ੀ ਨੂੰ ਢੱਕ ਕੇ 4-5 ਮਿੰਟ ਤੱਕ ਪਕਾਓ।
- ਸੋਇਆ ਚਾਪ ਦੀ ਸਬਜ਼ੀ ਤਿਆਰ ਹੈ। ਇਸ ਨੂੰ ਖਾਓ ਅਤੇ ਪਰੋਸੋ।
ਸਰਦੀਆਂ ਦੇ ਫੈਸ਼ਨ ਟ੍ਰੈਂਡ ਲਈ ਵੀ ਹਨ ਬਹੁਤ ਸਾਰੇ, ਕਲੈਕਸ਼ਨ
NEXT STORY